MyMalton.ca, ਜੋ ਕਮਿਊਨਿਟੀ ਦਾ ਇੱਕ ਧੁਰਾ ਅਤੇ ਮਾਲਟਨ ਸੀ.ਐੱਚ.ਸੀ.
ਲਈ ਇੰਟਰਨੈੱਟ ਉਤਲਾ ਮੁੱਖ ਪੰਨਾ ਵੀ ਹੈ, ਵਿਖੇ ਤੁਹਾਡਾ ਸਵਾਗਤ ਹੈ! ਇੱਕ
ਵਧੇਰੇ ਤੰਦਰੁਸਤ ਮਾਲਟਨ ਉਸਾਰਨ ਹਿਤ ਮਾਲਟਨ ਦੇ ਨਿਵਾਸੀਆਂ ਅਤੇ
ਕਮਿਊਨਿਟੀ ਦੇ ਦਾਅਵੇਦਾਰਾਂ ਲਈ ਇਹ ਵੈੱਬਸਾਈਟ ਤਾਲਮੇਲ ਸਥਾਪਤ
ਕਰਨ, ਸਹਿਯੋਗ ਕਰਨ ਅਤੇ ਵਿਚਾਰ ਸਾਂਝੇ ਕਰਨ ਦੀ ਥਾਂ ਵੀ ਹੈ।
ਮਾਲਟਨ ਸੀ.ਐੱਚ.ਸੀ. ਇੱਕ ਨਵੇਂ ਗ਼ੈਰ-ਮੁਨਾਫ਼ਾ, ਕਦਰਾਂ-ਕੀਮਤਾਂ `ਤੇ ਆਧਾਰਤ ਅਦਾਰੇ
ਬਰੈਮਲੀ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਪ੍ਰਬੰਧਸ਼ੁਦਾ ਹੋਵੇਗਾ ਜੋ ਸਿਹਤ ਪ੍ਰੋਤਸਾਹਨ
ਅਤੇ ਰੋਕ-ਥਾਮ ਵਾਲ਼ੇ ਪ੍ਰੋਗਰਾਮਾਂ ਅਤੇ ਬੁਨਿਆਦੀ ਸਿਹਤ ਦੇਖ-ਰੇਖ ਦੀਆਂ ਸੇਵਾਵਾਂ ਪ੍ਰਦਾਨ
ਕਰਦਾ ਹੈ ਅਤੇ ਕਮਿਊਨਿਟੀ ਦੀ ਸਮਰੱਥਾ ਵਧਾਉਣ ਅਤੇ ਇੱਕ ਸਿਹਤਮੰਦ ਕਮਿਊਨਿਟੀ
ਉਸਾਰਨ ਲਈ ਸਥਾਨਕ ਨਿਵਾਸੀਆਂ ਅਤੇ ਹੋਰ ਅਦਾਰਿਆਂ ਨਾਲ ਮਿਲ਼ ਕੇ ਯਤਨ ਕਰਦਾ ਹੈ।
ਸਾਡੇ ਵੱਲੋਂ ਮਾਲਟਨ ਸੀ.ਐੱਚ.ਸੀ. ਨੂੰ ਇੱਕ ਹਕੀਕੀ ਰੂਪ ਦੇਣ ਦੀ ਤਿਆਰੀ ਦੌਰਾਨ ਬੜੀਆਂ
ਉਤਸ਼ਾਹਜਨਕ ਗੱਲਾਂ ਵਾਪਰਨਗੀਆਂ। ਮਿਹਰਬਾਨੀ ਕਰ ਕੇ ਇਸ ਵੈੱਬਸਾਈਟ ਨੂੰ ਵੇਖੋ, ਅਤੇ
ਮਾਲਟਨ ਦੀ ਸਿਹਤਮੰਦੀ ਵਿੱਚ ਯੋਗਦਾਨ ਪਾਉਣ ਬਾਰੇ ਨਵੀਂਆਂ ਖ਼ਬਰਾਂ ਅਤੇ ਮੌਕਿਆਂ ਬਾਰੇ
ਜਾਣਕਾਰੀ ਲਈ ਬਾਅਦ ਵਿੱਚ ਵੀ ਇਸ ਨੂੰ ਬਾਕਾਇਦਗੀ ਨਾਲ ਵੇਖਦੇ ਰਹਿਣਾ।
|
ਇੱਕ ਹੱਕ ਹੈ ਅਤੇ ਇੱਕ ਰਿਆਇਤ ਨਹੀਂ:
ਜਿਵੇਂ ਹੀ ਉਹ ਹੈਲਥ-ਕੇਅਰ ਦੀ ਬਹਿਸ ਸ਼ੁਰੂ ਕਰਦੇ ਹਨ ਐੱਨ ਡੀ ਪੀ ਲੀਡਰ ਅਮਰੀਕਨਾਂ ਨੂੰ ਮੈਡੀਕੇਅਰ ਦੇ ਹੱਕ ਵਿੱਚ ਗੱਲ ਕਰਦੇ ਹਨ
ਕਨੇਡਾ ਦਾ ਬੈਸਟ ਡਾਇਵਰਸਟੀ ਐਂਪਲਾਇਰ 2009 ਯੂਨਾਈਟਿੱਡ ਕੋਈ ਰਸਤਾ ਨਹੀਂ ਲੱਭ ਸਕਦਾ |
|
|
![]() |
