ਮਾਲਟਨ ਬੋਲਦਾ ਹੈ!
"ਜੇ ਕਿਸੇ ਵਿਅਕਤੀ ਨੂੰ ਸਿਹਤ ਦੇਖਭਾਲ ਸੇਵਾਵਾਂ ਦੇ ਰਾਹ ‘ਚ ਕੋਈ ਅੜਿੱਕਾ ਮਿਲ ਰਿਹਾ ਹੈ ਤਾਂ ਉਸ ਲਈ “ਕਮਿਊਨਿਟੀ ਸਿਹਤ ਕੇਂਦਰ” (CHC) ਇੱਕ ਮਹੱਤਵਪੂਰਨ ਸਾਧਨ ਹਨ। ਮੇਰੀ ਪੁਰਜ਼ੋਰ ਸਿਫਾਰਸ਼ ਹੈ ਕਿ ਤੁਸੀਂ ਆਪਣੇ ਇਲਾਕੇ ਦੇ CHC ਦਾ ਔਨਲਾਈਨ ਪਤਾ ਕਰੋ ਅਤੇ ਇਹਨਾਂ ਗੈਰ-ਮੁਨਾਫਾ, ਕਮਿਊਨਿਟੀ ਆਧਾਰਤ ਏਜੰਸੀਆਂ ਬਾਰੇ www.bramaleachc.ca ਤੇ ਜਾਂ www.mymalton.ca ਤੇ ਹੋਰ ਜਾਣਕਾਰੀ ਪ੍ਰਾਪਤ ਕਰੋ!"
ਡਾ. ਕੁਲਦੀਪ ਐਸ. ਕੁਲਾਰ, ਬ੍ਰੈਮੇਲੀਆ-ਗੋਰ-ਮਾਲਟਨ ਲਈ MPP
ਮੈਂ ਪਹਿਲੇ ਦਰਜੇ ਤਕ ਮਾਲਟਨ ਵਿੱਚ ਰਹਿੰਦੀ ਰਹੀ ਹਾਂ ਅਤੇ ਉਸ ਤੋਂ ਬਾਅਦ ਕਦੇ ਵੀ ਕਮਿਊਨਿਟੀ ਵਿੱਚ ਵਾਪਸ ਨਹੀਂ ਆਈ। ਮਾਲਟਨ ਵਿੱਚ ਕੰਮ-ਕਾਜ ਕਰਨਾ ਅਤੇ ਇਸ ਨਵੇਂ ਕਮਿਊਨਿਟੀ ਹੈਲਥ ਸੈਂਟਰ ਸੈਟੇਲਾਈਟ ਸੰਬੰਧੀ ਇੱਥੋਂ ਦੇ ਲੋਕਾਂ ਨਾਲ ਤਾਲਮੇਲ ਰੱਖਣਾ ਸਹੀ ਮਾਅਨਿਆਂ ਵਿੱਚ ਇੱਕ ਖੁਸ਼ੀ ਭਰਪੂਰ ਗੱਲ ਹੋਵੇਗੀ। ਕੀਜ਼ਾ ਕੈਂਪਬੈੱਲ, ਸੈਂਟਰ ਡਿਵੈਲਪਮੈਂਟ ਟੀਮ, ਏ.ਓ.ਐੱਚ.ਸੀ.
ਮਾਲਟਨ ਕਮਿਊਨਿਟੀ ਹੈਲਥ ਸੈਂਟਰ ਸੰਬੰਧੀ ਮੌਜੂਦ ਜੋਸ਼ ਹੈਰਾਨ ਕਰਨ ਵਾਲ਼ਾ ਹੈ ਅਤੇ ਹਾਲੇ ਅਸੀਂ ਸਫ਼ਰ ਵਿੱਢਿਆ ਹੀ ਹੈ। ਸੋਚ ਕੇ ਵੇਖੋ ਕਿ ਇੱਕ ਵਾਰੀ ਸਾਡੇ ਦਰਵਾਜ਼ੇ ਖੁੱਲ੍ਹ ਗਏ ਤਾਂ ਕੀ ਹੋਵੇਗਾ! ਮੇਓ ਹਾਓਕੋ, ਬਰੈਮਲੀ ਕਮਿਊਨਿਟੀ ਹੈਲਥ ਸੈਂਟਰ।
“ਹੁਣ ਸਮਾਂ ਆ ਗਿਆ ਹੈ ਕਿ ਮਾਲਟਨ ਦਾ ਆਪਣਾ ਕਮਿਊਨਿਟੀ ਸਿਹਤ ਕੇਂਦਰ ਹੋਵੇ! ਸਿਹਤ ਦੇਖ-ਰੇਖ ਦੀ ਸਹੂਲਤ ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਹੋਣੀ ਚਾਹੀਦੀ।”
ਮਾਲਟਨ ਸੀ.ਐੱਚ.ਸੀ. ਐਡਵਾਈਜ਼ਰੀ ਕਮੇਟੀ ਦੇ ਮੈਂਬਰ
“ਮੈਨੂੰ ਸਿਹਤ ਦੇਖ-ਰੇਖ ਦੀ ਸਹੂਲਤ ਨਹੀਂ ਸੀ ਮਿਲਦੀ ਕਿਉਂਕਿ ਅਸੀਂ ਟੋਰੰਟੋ ਸੀ.ਐੱਚ.ਸੀ. ਦੀ ਹੱਦ ਅੰਦਰ ਨਹੀਂ ਸੀ ਵਸਦੇ। ਹੁਣ ਸਾਡਾ ਆਪਣਾ ਸੀ.ਐੱਚ.ਸੀ. ਹੋਵੇਗਾ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਲੋੜੀਂਦੀ ਦੇਖ-ਰੇਖ ਮਿਲ ਸਕੇਗੀ।”
ਅਗਿਆਤ
“ਸਿਹਤ ਦੇਖ-ਰੇਖ ਵਾਸਤੇ ਤੁਹਾਨੂੰ ਰਵਾਇਤੀ ਫੈਮਿਲੀ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਹੁੰਦੀ। ਮਾਲਟਨ ਸੀ.ਐੱਚ.ਸੀ. ਲੋਕਾਂ ਨੂੰ ਇੱਕ ਬਦਲ ਪੇਸ਼ ਕਰੇਗਾ।”
ਬੀ.ਸੀ.ਐੱਚ.ਸੀ. ਬੋਰਡ ਦੇ ਮੈਂਬਰ






